ਸਾਵਨ ਮੱਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਵਨ ਮੱਲ. ਦੇਖੋ, ਸਾਵਣ ਮੱਲ । ੨ ਮੂਲ ਰਾਜ ਦਾ ਪਿਤਾ ਦੀਵਾਨ ਸਾਵਨ ਮੱਲ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੨੧ ਵਿੱਚ ਮੁਲਤਾਨ ਦਾ ਗਵਰਨਰ ਥਾਪਿਆ. ਇਹ ਵਡਾ ਨਿਆਕਾਰੀ ਹਾਕਮ ਸੀ. ਇਸ ਨੇ ਇੱਕ ਵੇਰ ਆਪਣੇ ਪੁਤ੍ਰ ਨੂੰ ਭੀ ਕਿਸੇ ਕਸੂਰ ਦੇ ਬਦਲੇ ਭਾਰੀ ਸਜਾ ਦਿੱਤੀ ਸੀ. ੧੬ ਸਿਤੰਬਰ ਸਨ ੧੮੪੪ ਨੂੰ ਸਾਵਨ ਮੱਲ ਇੱਕ ਦੋ੄੢ ਦੇ ਹੱਥੋਂ ਮਾਰਿਆ ਗਿਆ


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 787, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਾਵਨ ਮੱਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਵਨ ਮੱਲ : ਗੁਰੂ ਅਮਰ ਦਾਸ ਜੀ ਦੇ ਭਤੀਜੇ, ਇਹ ਇਕ ਧਰਮੀ ਅਤੇ ਸੁੱਘੜ ਸਿੱਖ ਸਨ। ਗੁਰੂ ਅੰਗਦ ਦੇਵ ਜੀ ਦੁਆਰਾ ਜਦੋਂ ਗੁਰੂ ਅਮਰ ਦਾਸ ਜੀ ਨੂੰ ਗੁਰਿਆਈ ਸੌਂਪੀ ਗਈ ਅਤੇ ਗੁਰੂ ਅਮਰਦਾਸ ਜੀ ਖਡੂਰ ਤੋਂ ਗੋਇੰਦਵਾਲ ਆ ਗਏ ਤਾਂ ਇਹਨਾਂ (ਗੁਰੂ ਜੀ) ਦੇ ਬਹੁਤ ਸਾਰੇ ਸ਼ਰਧਾਲੂ ਵੀ ਇਥੇ ਇਹਨਾਂ ਦੇ ਨਾਲ ਰਹਿਣ ਲਈ ਆ ਗਏ, ਜਿਸ ਕਾਰਨ ਇਥੇ ਬਹੁਤ ਸਾਰੇ ਨਵੇਂ ਘਰਾਂ ਦੀ ਉਸਾਰੀ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਇਸ ਕੰਮ ਦੀ ਪੂਰਤੀ ਲਈ ਲੱਕੜ ਦੇ ਪ੍ਰਬੰਧ ਵਾਸਤੇ ਗੁਰੂ ਜੀ ਨੇ ਸਾਵਨ ਮੱਲ ਨੂੰ ਪਹਾੜੀ ਇਲਾਕੇ ਵਿਚ ਭੇਜਿਆ, ਜਿਹੜੇ ਇਸ ਕੰਮ ਦੇ ਵਪਾਰ ਵਿਚ ਮਾਹਿਰ ਸਨ। ਸਾਵਨ ਮੱਲ ਹਰੀਪੁਰ ਪਹੁੰਚੇ ਜੋ ਛੋਟੀ ਜਿਹੀ ਰਿਆਸਤ ਦੀ ਰਾਜਧਾਨੀ ਸੀ ਜਿਸਨੂੰ ਅੱਜ-ਕਲ੍ਹ ਹਿਮਾਚਲ ਪ੍ਰਦੇਸ਼ ਕਿਹਾ ਜਾਂਦਾ ਹੈ। ਇਸ ਰਿਆਸਤ ਦਾ ਸ਼ਾਸਕ ਸਾਵਨ ਮੱਲ ਜੀ ਦੇ ਧਾਰਮਿਕ ਆਚਰਣ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਸਨੇ ਇਹਨਾਂ ਨੂੰ ਆਪਣੇ ਮਹਿਮਾਨ ਵਜੋਂ ਹੀ ਰੱਖ ਲਿਆ। ਸਾਵਨ ਮੱਲ ਜੀ ਨੇ ਚੀਲ ਅਤੇ ਦਿਆਰ ਦੇ ਰੁੱਖ ਕਟਵਾ ਕੇ ਅਤੇ ਉਹਨਾਂ ਦੇ ਤੁਲ੍ਹੇ ਬੰਨ੍ਹ ਕੇ ਉਹਨਾਂ ਨੂੰ ਦਰਿਆ ਬਿਆਸ ਦੇ ਪਾਣੀ ਵਿਚ ਗੋਇੰਦਵਾਲ ਵਲ ਨੂੰ ਰੋੜ੍ਹ ਦਿੱਤਾ। ਜਦੋਂ ਇਹਨਾਂ ਦਾ ਉਥੋਂ ਵਾਪਸ ਆਉਣ ਦਾ ਸਮਾਂ ਹੋਇਆ ਤਾਂ ਹਰੀਪੁਰ ਦੇ ਰਾਜੇ ਨੇ ਗੁਰੂ ਅਮਰ ਦਾਸ ਜੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਅਤੇ ਉਹ ਆਪਣੀਆਂ ਰਾਣੀਆਂ ਅਤੇ ਦਰਬਾਰੀਆਂ ਸਮੇਤ ਇਹਨਾਂ (ਸਾਵਨ ਮੱਲ) ਦੇ ਨਾਲ ਆ ਗਿਆ। ਗੋਇੰਦਵਾਲ ਪਹੁੰਚ ਕੇ ਆਪਣੀ ਪੁਰਾਤਨ ਚਲੀਰਹੀ ਸਮਾਜਿਕ ਪ੍ਰਤਿਸ਼ਠਾ ਨੂੰ ਪਾਸੇ ਰੱਖਦੇ ਹੋਏ ਰਾਜਾ ਅਤੇ ਉਸਦੇ ਅਮਲੇ ਨੇ ਉੱਥੋਂ ਦੀ ਪ੍ਰਚਲਿਤ ਮਰਯਾਦਾ ਦਾ ਪਾਲਨ ਕੀਤਾ ਅਤੇ ਬਿਨਾਂ ਕਿਸੇ ਭੇਦ ਭਾਵ ਦੇ ਜ਼ਮੀਨ ਉੱਤੇ ਬੈਠ ਕੇ ਗੁਰੂ ਕਾ ਲੰਗਰ ਛਕਿਆ। ਔਰਤਾਂ ਵੀ ਬਿਨਾਂ ਪਰਦਾ ਕੀਤੇ ਨਾਲ ਸ਼ਾਮਲ ਹੋਈਆਂ। ਰਾਜਾ ਨੇ ਗੁਰੂ ਜੀ ਕੋਲੋਂ ਅਸ਼ੀਰਵਾਦ ਪ੍ਰਾਪਤ ਕੀਤਾ। ਜਦੋਂ, ਕੁਝ ਦਿਨਾਂ ਬਾਅਦ, ਰਾਜੇ ਨੇ ਆਪਣੇ ਪ੍ਰਦੇਸ਼ ਵਾਪਸ ਜਾਣ ਦੀ ਗੁਰੂ ਜੀ ਕੋਲੋਂ ਆਗਿਆ ਮੰਗੀ ਤਾਂ ਗੁਰੂ ਅਮਰ ਦਾਸ ਜੀ ਨੇ ਸਾਵਨ ਮੱਲ ਨੂੰ ਉਹਨਾਂ ਦੇ ਨਾਲ ਜਾਣ ਦਾ ਆਦੇਸ਼ ਦਿੱਤਾ ਅਤੇ ਇਹਨਾਂ (ਸਾਵਨ ਮੱਲ) ਨੂੰ ਉਥੇ ਪਹਾੜੀ ਇਲਾਕੇ ਵਿਚ ਰਹਿ ਕੇ ਨਾਨਕ ਬਾਣੀ ਦਾ ਪ੍ਰਚਾਰ ਕਰਨ ਲਈ ਕਿਹਾ।


ਲੇਖਕ : ਬ.ਸ.ਦ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.